एडिट करेंएडिट करें
होमविविधਟਾਇਟੈਨਿਕ ਤੋਂ 24 ਸਾਲ ਪਹਿਲਾਂ ਵਾਪਰੀ 'ਗੁਜਰਾਤ ਦੇ ਟਾਇਟੈਨਿਕ' ਦੀ ਤ੍ਰਾਸਦੀ ਕੀ ਹੈ
विविध

ਟਾਇਟੈਨਿਕ ਤੋਂ 24 ਸਾਲ ਪਹਿਲਾਂ ਵਾਪਰੀ 'ਗੁਜਰਾਤ ਦੇ ਟਾਇਟੈਨਿਕ' ਦੀ ਤ੍ਰਾਸਦੀ ਕੀ ਹੈ

संपादकीय टीम 28 जून 2023 को 11:13 am बजे
0 views

ਕਰੀਬ 111 ਸਾਲ ਪਹਿਲਾਂ ਕਰੀਬ 1500 ਲੋਕਾਂ ਨਾਲ 'ਟਾਇਟੈਨਿਕ' ਜਹਾਜ਼ ਸਮੁੰਦਰ ਵਿੱਚ ਸਮਾ ਗਿਆ ਸੀ ਅਤੇ ਹਾਲ ਹੀ ਵਿੱਚ ਉਸ ਦਾ ਮਲਬਾ ਦੇਖਣ ਲਈ ਸਮੁੰਦਰੀ ਗਹਿਰਾਈ 'ਚ ਉਤਰੀ ਟਾਇਟਨ ਪਣਡੁੱਬੀ ਵੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ।

ਦੁਨੀਆਂ ਭਰ ਦੇ ਲੋਕਾਂ ਨੇ ਪਣਡੁੱਬੀ 'ਚ ਸਵਾਰ ਵਿਅਕਤੀਆਂ ਦੀ ਸਲਾਮਤੀ ਲਈ ਦੁਆਵਾਂ ਮੰਗੀਆਂ ਪਰ ਧਮਾਕੇ ਵਿੱਚ, ਕੁੱਲ ਸਵਾਰ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇੱਕ ਚੀਜ਼ ਜੋ ਇਸ ਪਣਡੁੱਬੀ ਨੇ ਮੁੜ ਤੋਂ ਯਾਦ ਦਿਵਾ ਦਿੱਤੀ ਉਹ ਹੈ ਟਾਇਟੈਨਿਕ ਵਰਗੇ ਵੱਡੇ ਜਹਾਜ਼ ਦਾ ਡੁੱਬ ਜਾਣਾ 'ਤੇ ਕਿੰਨੇ ਹੀ ਲੋਕਾਂ ਦੀ ਖੌਫ਼ਨਾਕ ਮੌਤ।

ਪਰ ਅਜਿਹਾ ਨਹੀਂ ਹੈ ਕਿ ਟਾਇਟੈਨਿਕ ਤੋਂ ਪਹਿਲਾਂ ਕਦੇ ਕੋਈ ਜਹਾਜ਼ ਡੁੱਬਿਆ ਹੀ ਨਹੀਂ।

135 ਸਾਲ ਪਹਿਲਾਂ, 'ਐੱਸਐੱਸ ਵੈਤਰਨਾ' ਨਾਮ ਦਾ ਇੱਕ ਜਹਾਜ਼ 700 ਤੋਂ ਵੱਧ ਯਾਤਰੀਆਂ ਸਣੇ ਰਾਤੋਂ-ਰਾਤ ਗੁਜਰਾਤ ਦੇ ਤੱਟ ਤੋਂ ਲਾਪਤਾ ਹੋ ਗਿਆ ਸੀ। ਇਸ ਜਹਾਜ਼ ਵਿੱਚ ਸਵਾਰ ਮੁਸਾਫਰਾਂ ਦੀਆਂ ਚੀਕਾਂ ਕਿਸੇ ਨੂੰ ਨਹੀਂ ਸੁਣੀਆਂ ਅਤੇ ਨਾ ਹੀ ਕੋਈ ਉਨ੍ਹਾਂ ਲਈ ਦੁਆ ਮੰਗ ਸਕਿਆ।

ਇਸ ਤਬਾਹੀ ਨੂੰ 'ਗੁਜਰਾਤ ਦਾ ਟਾਇਟੈਨਿਕ' ਨਾਮ ਨਾਲ ਯਾਦ ਕੀਤਾ ਜਾਂਦਾ ਹੈ, ਹਾਲਾਂਕਿ ਇਹ ਹਾਦਸਾ ਟਾਇਟੈਨਿਕ ਦੇ ਡੁੱਬਣ ਤੋਂ 24 ਸਾਲ ਪਹਿਲਾਂ ਵਾਪਰਿਆ ਸੀ।

ਹਾਲਾਂਕਿ, ਟਾਇਟੈਨਿਕ ਦੀ ਪਹਿਲੀ ਸਮੁੰਦਰੀ ਯਾਤਰਾ ਉਸ ਦੀ ਅੰਤਿਮ ਯਾਤਰਾ ਬਣ ਗਈ ਸੀ ਪਰ ਐੱਸਐੱਸ ਵੈਤਰਨਾ ਆਪਣੀ ਯਾਤਰਾ ਦੌਰਾਨ ਮੁਸੀਬਤ ਵਿੱਚ ਫਸ ਗਿਆ ਸੀ।