एडिट करेंएडिट करें
होममनोरंजनਅਮੀਲੀਆ ਵਿਕਸਟੱਡ ਕਰੇਗੀ ਏਅਰ ਨਿਊਜ਼ੀਲੈਂਡ ਦੀ ਯੂਨੀਫਾਰਮ ਡਿਜ਼ਾਇਨ
मनोरंजन

ਅਮੀਲੀਆ ਵਿਕਸਟੱਡ ਕਰੇਗੀ ਏਅਰ ਨਿਊਜ਼ੀਲੈਂਡ ਦੀ ਯੂਨੀਫਾਰਮ ਡਿਜ਼ਾਇਨ

संपादकीय टीम 7 नवंबर 2023 को 12:49 pm बजे
0 views

ਏਅਰ ਨਿਊਜ਼ੀਲੈਂਡ ਨੇ ਘੋਸ਼ਣਾ ਕੀਤੀ ਹੈ ਕਿ ਕੀਵੀ ਮੂਲ ਦੀ ਲੰਦਨ ਰਹਿੰਦੀ ਡਿਜ਼ਾਇਨਰ ਅਮੀਲੀਆ ਵਿਕਸਡਡ ਉਨ੍ਹਾਂ ਲਈ ਨਵੀਂ ਵਰਦੀ ਡਿਜ਼ਾਇਨ ਕਰੇਗੀ। ਅਮੀਲੀਆ ਜੋ ਲੰਡਨ ਫੈਸ਼ਨ ਵੀਕ ਵਿਚ ਵੀ ਦਿਖਾਈ ਦਿਤੀ ਨੂੰ 40 ਨਿਊਜ਼ੀਲੈਂਡ ਡਿਜ਼ਾਇਨਰਾਂ ਦੇ ਪੈਨਲ ਨੇ ਚੁਣਿਆ। ਏਅਰ ਨਿਊਜ਼ੀਲੈਂਡ ਨੇ ਆਪਣੀ ਸਟੇਟਮੈਂਟ ਵਿਚ ਕਿਹਾ ਕਿ ਅਮੀਲੀਆ ਦੇ ਡਿਜ਼ਾਇਨ ਬਿਲਕੁਲ ਮੌਲਿਕ ਅਤੇ ਕ੍ਰੀਏਟਿਵ ਸਨ ਜੋ ਉਸਨੂੰ ਬਾਕੀ ਡੀਜ਼ਾਇਨਰਾਂ ਤੋਂ ਵੱਖ ਕਰਦੇ ਨੇ।

ਅਮੀਲੀਆ ਨੇ ਆਪਣੇ ਬਿਆਨ ਵਿਚ ਕਿਹਾ ਇਹ ਉਸ ਲਈ ਮਾਣ ਅਤੇ ਉਤਸ਼ਾਹ ਵਾਲ ਗੱਲ ਹੈ ਕਿ ਉਹ ਏਅਰ ਨਿਊਜ਼ੀਲੈਂਡ ਲਈ ਨਵੀਂ ਵਰਦੀ ਤਿਆਰ ਕਰੇਗੀ। ਕੱਪੜੇ ਤੁਹਾਡੇ ‘ਹੋਣ’ ਨੂੰ ਬਿਆਨ ਕਰਦੇ ਨੇ, ਨਵੀਂ ਵਰਦੀ ਨੂੰ ਤਿਆਰ ਕਰਦਿਆਂ ਉਹ ਨਿਊਜ਼ੀਲੈਂਡ ਦੀ ਕਲਚਰਲ ਹੈਰੀਟੇਜ਼ ਪ੍ਰਤੀ ਆਦਰ ਨੂੰ ਕੇਂਦਰ ਵਿਚ ਰੱਖੇਗੀ, ਮੈਂ ਚਾਹੁੰਨੀ ਹਾਂ ਇਨ੍ਹਾਂ ਕੱਪੜਿਆਂ ਵਿਚ ਮੈਂ ਮਾਣ ਦਾ ਭਾਵ ਭਰ ਸਕਾਂ। ਵਰਦੀ ਦਾ ਫਾਈਨਲ ਡਿਜ਼ਾਇਨ 2024 ਵਿਚ ਦਿਖਾਇਆ ਜਾਏਗਾ।